Breaking News
Home / ਖ਼ਬਰਾਂ / ਸਾਵਧਾਨ ਹੋ ਜਾਵੋ – ਪੰਜਾਬ ਚ ਇਥੇ ਦੋ ਪਹੀਆ ਵਾਹਨਾਂ ਤੇ ਦੋ ਸਵਾਰੀਆਂ ਦੇ ਬੈਠਣ ’ਤੇ ਲਗਾਈ ਪਾਬੰਦੀ

ਸਾਵਧਾਨ ਹੋ ਜਾਵੋ – ਪੰਜਾਬ ਚ ਇਥੇ ਦੋ ਪਹੀਆ ਵਾਹਨਾਂ ਤੇ ਦੋ ਸਵਾਰੀਆਂ ਦੇ ਬੈਠਣ ’ਤੇ ਲਗਾਈ ਪਾਬੰਦੀ

ਬਠਿੰਡਾ : ਕੋਰੋਨਾ ਮਹਾਮਾਰੀ ਦੇ ਚੱਲਦਿਆਂ ਸਰੀਰਕ ਦੂਰੀ ਬਣਾਈ ਰੱਖਣ ਲਈ ਜ਼ਿਲ੍ਹਾ ਪ੍ਰਸ਼ਾ ਸ ਨ ਨੇ ਮੋਟਰਸਾਈਕਲ ’ਤੇ ਦੋ ਲੋਕਾਂ ਦੇ ਬੈਠਣ ’ਤੇ ਪਾਬੰਦੀ ਲਗਾ ਦਿੱਤੀ ਹੈ। ਪੁਲਿਸ ਹੁਣ ਅਜਿਹੇ ਮੋਟਰਸਾਈਕਲ ਚਾਲਕਾਂ ਤੋਂ ਇਲਾਵਾ ਮਾਸਕ ਨਾ ਪਹਿਣਨ ਵਾਲੇ ਲੋਕਾਂ ਦੇ ਚਲਾਨ ਕੱਟਣ ’ਤੇ ਲੱਗ ਗਈ ਹੈ। ਇਸ ਤੋਂ ਪਹਿਲਾਂ ਪੰਜਾਬ ਅੰਦਰ ਆਏ ਕਾਲੇ ਦੌਰ ਦੌਰਾਨ ਮੋਟਰਸਾਈਕਲ ’ਤੇ ਦੋ ਸਵਾਰ ਬੈਠਣ ’ਤੇ ਪਾਬੰਦੀ ਲਗਾਈ ਗਈ ਸੀ। ਪੁਲਿਸ ਨੇ ਸ਼ਹਿਰ ਅੰਦਰ ਨਾਕਾਬੰਦੀ ਕਰ ਕੇ ਦੋ ਸਵਾਰ ਮੋਟਰਸਾਈਕਲਾਂ ਦੇ ਚਲਾਨ ਕੱਟੇ ਜਾ ਰਹੇ ਹਨ। ਅਜਿਹਾ ਬਿਨ੍ਹਾਂ ਵਜ੍ਹਾ ਘੁੰਮ ਰਹੇ ਲੋਕਾਂ ’ਤੇ ਕਾਬੂ ਪਾਉਣ ਲਈ ਕੀਤਾ ਜਾ ਰਿਹਾ ਹੈ। ਕਈ ਲੋਕ ਤਾਂ ਪੁਲਿਸ ਕੋਲ ਅਜਿਹੇ ਬਹਾਨੇ ਲਗਾ ਉਂ ਦੇ ਹਨ ਕਿ ਪੁਲਿਸ ਉਨ੍ਹਾਂ ਨੂੰ ਛੱਡਣ ਲਈ ਮਜਬੂਰ ਹੋ ਜਾਂਦੀ ਹੈ।ਕਈ ਮੋਟਰਸਾਈਕਲ ਸਵਾਰ ਲੋਕ ਤਾਂ ਡਾਕਟਰਾਂ ਦੀਆਂ ਪੁਰਾਣੀਆਂ ਪਰਚੀਆਂ ਲੈ ਕੇ ਘੁੰਮ ਰਹੇ ਹਨ। ਜਦੋਂ ਪੁਲਿਸ ਰੋਕਦੀ ਹੈ ਤਾਂ ਉਹ ਦਵਾਈ ਲੈਣ ਜਾਣ ਦਾ ਬਹਾਨਾ ਬਣਾ ਲੈਂਦੇ ਹਨ। ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ 80 ਫ਼ੀਸਦੀ ਲੋਕ ਤਾਂ ਦਵਾਈ ਲਈ ਹਸਪਤਾਲ ਜਾਣ ਜਾਂ ਆਪਣੇ ਮਾਤਾ-ਪਿਤਾ ਦੀ ਦਵਾਈ ਲੈਣ ਜਾਣ ਦਾ ਬਹਾਨਾ ਲਗਾ ਰਹੇ ਹਨ।

ਔਰਤਾਂ ਵੀ ਹੁਕਮਾਂ ਦਾ ਉਲੰਘਣ ਕਰਨ ਵਿਚ ਪਿੱਛੇ ਨਹੀਂ ਹਨ। ਵੱਡੀ ਗਿਣਤੀ ਔਰਤਾਂ ਦੋ ਪਹੀਆ ਵਾਹਨਾਂ ‘ਤੇ ਬਿਨਾਂ ਮਾਸਕਾਂ ਤੋਂ ਘੁੰਮ ਰਹੀਆਂ ਹਨ।ਇਸ ਤੋਂ ਪਹਿਲਾਂ ਪੰਜਾਬ ਅੰਦਰ ਕਾਲੇ ਦੌਰ ਦੌਰਾਨ ਸਰਕਾਰ ਨੇ ਦੋ ਪਹੀਆ ਵਾਹਨਾਂ ’ਤੇ ਦੋ ਸਵਾਰੀਆਂ ਬੈਠਣ ’ਤੇ ਪਾਬੰਦੀ ਲਗਾ ਦਿੱਤੀ ਸੀ। ਭਾਵੇਂ ਕੁੱਝ ਸਮੇਂ ਬਾਅਦ ਮਾਹੌਲ ਸ਼ਾਂਤ ਹੋ ਗਿਆ ਸੀ ਪਰ ਦੋ ਪਹੀਆ ਵਾਹਨਾਂ ’ਤੇ ਦੋ ਸਵਾਰੀਆਂ ਬੈਠਣ ’ਤੇ ਲੰਬਾਂ ਸਮਾਂ ਪਾਬੰਦੀ ਪੰਜਾਬ ਅੰਦਰ ਲੱਗੀ ਰਹੀ। ਉਸ ਸਮੇਂ ਪੰਜਾਬ ਅੰਦਰ ਮੋਟਰਸਾਈਕਲਾਂ ’ਤੇ ਕਈ ਵੱਡੀਆਂ ਵਾਰਦਾਤਾਂ ਨੂੰ ਖਾੜਕੂਆਂ ਨੇ ਅੰਜ਼ਾਮ ਦਿੱਤਾ ਸੀ।

ਭਾਵੇਂ ਸ਼ਹਿਰ ਵਿਚ ਪੁਲਿਸ ਦੋ ਪਹੀਆ ਵਾਹਨਾਂ ਦੇ ਚਲਾਨ ਕੱਟ ਰਹੀ ਹੈ ਪਰ ਪੇਂਡੂ ਖੇਤਰ ਅੰਦਰ ਜ਼ਿਲ੍ਹਾ ਪ੍ਰਸ਼ਾ ਸ ਨ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉੱਡ ਰਹੀਆਂ ਹਨ। ਦੋ ਦੋ ਲੋਕ ਇਕ ਵਾਹਨ ’ਤੇ ਬੈਠ ਕੇ ਘੁੰਮ ਰਹੇ ਹਨ ਪਰ ਉਨ੍ਹਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ। ਕੋਰੋਨਾ ਮਹਾਮਾਰੀ ਕਾਰਨ ਪੇਂਡੂ ਖੇਤਰ ਅੰਦਰ ਪੁਲਿਸ ਦੀ ਗਸ਼ਤ ਵੀ ਨਾਂ ਮਾਤਰ ਰਹਿ ਗਈ ਹੈ।

Loading...

About Jagjit Singh

Leave a Reply

Your email address will not be published. Required fields are marked *